Wednesday, August 22, 2007

This is all about friendz and folks ....

ਦੋਸਤੋ,
ਦੋਸਤੀ ਕਰਨੀ ਬੜਾ ਅਸਾਨ ਹੈ ਪਰ ਨਿਭਾਉਣੀ ਬੇਹੱਦ ਔਖੀ। ਸ਼ਾਇਦ ਇਸੇ ਲਈ ਲੋਕ ਦੋਸਤੀ ਤੋਂ ਛੇਤੀ ਹੀ ਤੌਬਾ ਕਰ ਦਿੰਦੇ ਹਨ ਅਤੇ ਆਪਣੇ ਆਪ ਨੂੰ ਸੀਮਤ ਕਰ ਦਿੰਦੇ ਹਨ ਸਵਾਰਥ ਦੇ ਰਿਸ਼ਤਿਆਂ ਦੇ ਸੌੜੇ ਘੇਰੇ ਦੇ ਅੰਦਰ ਤੀਕ।ਜੇ ਮਤਲਬ ਹੋਵੇ ਤਾਂ ਦੋਸਤੀ, ਨਹੀਂ ਤਾਂ ਰਾਮ ਰਾਮ ...ਦੁਨੀਆਂ ਬਹੁਤ ਵੱਡੀ ਹੈ ਪਰ ਦੋਸਤ ਕਿੰਨੇ ਘੱਟ। ਸ਼ਾਇਦ ਇਸੇ ਲਈ ਦੋਸਤ ਅਨਮੋਲ ਹੁੰਦੇ ਹਨ।
ਰੱਬਾ, ਯਾਰਾਂ ਦੋਸਤਾਂ ਦੀਆਂ ਸੱਭੇ ਖੈਰਾਂ ਹੋਵਣ, ਜੁਗ ਜੁਗ ਜੀਵਣ।
ਆਮੀਨ!

No comments: